ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਵਿਲੱਖਣ ਦਰਵਾਜ਼ਿਆਂ ਬਾਰੇ ਵੱਡਾ ਖੁਲਾਸਾ ..

News

Sharing is caring!

ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਅਸਲੀ ਦਰਵਾਜ਼ੇ ਕਿੱਥੇ ਹਨ .. ਦੇਖੋ ਵੀਡੀਓ ਸ਼ੇਅਰ ਕਰੋ
ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿੳੂਡੀ ਦੇ ਦਰਵਾਜ਼ਿਆਂ ਨੂੰ ਲੈ ਕੇ ਸੰਗਤ ਵਿੱਚ ਇੱਕ ਵਾਰ ਮੁੜ ਤੋਂ ਚਰਚਾ ਸ਼ੁਰੂ ਹੋ ਗੲੀ ਹੈ ।


ਸ਼੍ਰੋਮਣੀ ਕਮੇਟੀ ਨੇ 2010 ਵਿੱਚ ਮਤਾ ਪਾਸ ਕਰਕੇ ਕਾਰ ਸੇਵਾ ਭੂਰੀ ਵਾਲਿਆਂ ਨੂੰ ਇਹ ਦਰਵਾਜ਼ੇ ਬਨਾਓਣ ਦੀ ਸੇਵਾ ਸੌਂਪੀ ਸੀ ।
ਸੰਗਤ ਦੀ ਜਾਣਕਾਰੀ ਲੲੀ ਦੱਸ ਦੲੀੲੇ ਕਿ ਵਿੱਚ 2010 ਵਿੱਚ ਇਤਿਹਾਸਿਕ ਦਰਵਾਜ਼ੇ ੳੁਤਾਰ ਕੇ ਓ੍ਹਨਾਂ ਦੀ ਜਗ੍ਹਾ ਗਿਆਨੀ ਗੁਰਬਚਨ ਸਿੰਘ ਜੀ, ਹੈਡ ਗ੍ਰੰਥੀ ਜਸਵਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਮੌਜੂਦਗੀ ਵਿੱਚ ਅਾਰਜ਼ੀ ਦਰਵਾਜੇ ਲਗਾ ਦਿੱਤੇ ਸਨ ਜੋ ਅੱਜ ਵੀ ਲੱਗੇ ਹੋੲੇ ਹਨ ।
ਕਾਰ ਸੇਵਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਨੇ ਇੱਕ ਸਾਲ ਵਿੱਚ ਦਰਵਾਜ਼ੇ ਬਣਵਾ ਕੇ ਸੁਸ਼ੋਭਿਤ ਕਰਨ ਦਾ ਵਾਅਦਾ ਕੀਤਾ ਸੀ ਪਰ ਕੲੀ ਸਾਲ ਬੀਤ ਜਾਣ ਤੋਂ ਬਾਅਦ ਵੀ ਦਰਵਾਜੇ ਨਾ ਲੱਗਣ ਤੇ ਸੰਗਤ ਸਵਾਲ ਕਰ ਰਹੀ ਹੈ ।

https://youtu.be/lfS_fN4OzOk
ਮਹਾਰਾਜ਼ਾ ਰਣਜੀਤ ਸਿੰਘ ਹੁਰਾਂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਦਰਵਾਜ਼ਿਆਂ ਤੇ ਖਾਸ ਕਿਸਮ ਦੀ ਨਿਕਾਸ਼ੀ ਅਤੇ ਹਾਥੀ ਦੰਦ ਨਾਲ ਕੰਮ ਹੋਇਆ ਸੀ ਇਹ ਦਰਵਾਜ਼ੇ ਆਪਣੇ ਆਫ ਵਿੱਚ ਬਹੁਤ ਵਿਲੱਖਣ ਕਿਸਮ ਦੇ ਹਨ ਜਿਹਾਨਂ ਦੀ ਮਿਸਾਲ ਹੋਰ ਕਿਤੇ ਨਹੀਂ ਮਿਲੇਗੀ ।
ਦਰਬਾਰ ਸਹਾਿਬ ਦੀ ਪਰਿਕਰਮਾਂ ਵਿੱਚ ਕੲੀ ਸਾਲਾਂ ਤੋਂ ਇਹਨਾਂ ਦਰਵਾਜਿਆਂ ਦੇ ਨਾਮ ਤੇ ਕਾਰ ਸੇਵਾ ਵਾਲੇ ਬਾਬੇ ੳੁਗਰਾਹੀ ਕਰ ਰਹੇ ਹਨ ਪਰ ਸਾਲ ਤੋਂ 2014 ਤੋਂ ਹੀ ਕਾਰ ਸੇਵਾ ਵਾਲੇ ਬਾਬੀਆਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਹਾਥੀ ਦੰਦ ਨਾ ਮਿਲਣ ਕਰਕੇ ਇਹਨਾਂ ਦਰਵਾਜ਼ਿਆਂ ਦਾ ਕੰਮ ਮੁਕੰਮਲ ਨਹੀਂ ਹੋਇਆ । ਸ਼ੋਸ਼ਲ ਮੀਡੀਆ ਤੇ ਇਹ ਵੀ ਚਰਚਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਮੁਰਾਰਜੀ ਦੇਸਾੲੀ ਨੇ ਆਪਣੀ ਦਰਬਾਰ ਸਾਹਿਬ ਫੇਰੀ ਦੌਰਾਨ ਕਿਹਾ ਸੀ ਕਿ ਇਹ ਦਰਵਾਜੇ ਸੋਮਨਾਥ ਮੰਦਰ ਤੋਂ ਰਾਜੇ ਗਜਨਵੀ ਨੇ ਲੁੱਟੇ ਸਨ ਜੋ ਬਾਅਦ ਵਿੱਚ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਕੋਲ ਪੁੱਜ ਗੲੇ ਪੲ ਜਿਸਦਾ ਜਵਾਬ ਜਥੇ. ਗਰਚਰਨ ਸਿੰਘ ਟੋਹੜਾ ਤੇ ਸੰਤ ਜਰਨੈਲ਼ ਸਿੰਘ ਬਹੁਤ ਪਹਿਲਾਂ ਹੀ ਦੇ ਚੁੱਕੇ ਸਨ ਕਿ ਇਹ ਗੱਲ ਸੱਚਾੲੀ ਤੋਂ ਕੋਹਾਂ ਦੂਰ ਹੈ। ਹੁਣ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਹੁਣ ਸੰਗਤ ਇਹ ਸਵਾਲ ਕਰਦੀ ਹੈ ਕਿ ਇਹ ਇਤਿਹਾਸਿਕ ਦਰਵਾਜ਼ੇ ਕਿਸੇ ਚਾਲ ਤਹਿਤ ਸਿੱਖਾਂ ਤੋਂ ਦੂਰ ਕੀਤੇ ਗੲੇ ਹਨ ਜਾਂ ਇਸ ਪਿੱਛੇ ਕੲੀ ਹੋਰ ਸਾਜਿਸ਼ ਹੈ.. ਸਿੱਖਾਂ ਦੀ ਸਰਵੳੂੱਚ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਇਸ ਪਾਸ਼ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ।
https://youtu.be/lfS_fN4OzOk

Leave a Reply

Your email address will not be published. Required fields are marked *