ਭਾਜਪਾ ਮੰਤਰੀ ਸਵਾਮੀ ਦੇ ਇਹ ਬੋਲ ਸਿਆਸਤ ‘ਚ ਲਿਆ ਸਕਦੇ ਹਨ ਭੂਚਾਲ..

News

Sharing is caring!

ਮੈਂ ਭਿੰਡਰਾਂਵਾਲਾ ਦਾ ਦੋਸਤ ਰਿਹਾ ਹਾਂ, ਭਾਜਪਾ ਮੰਤਰੀ ਸਵਾਮੀ ਦੇ ਇਹ ਬੋਲ ਸਿਆਸਤ ‘ਚ ਲਿਆ ਸਕਦੇ ਹਨ ਭੂਚਾਲ..
ਮੈਂ ਭਿੰਡਰਾਂਵਾਲਾ ਦਾ ਦੋਸਤ ਰਿਹਾ ਹਾਂ। ਭਿੰਡਰਾਂਵਾਲਾ ਨੇ ਕਦੇ ਵੀ ਮੇਰੇ ਨਾਲ ਗੱਲਬਾਤ ਕਰਦੇ ਸਮੇਂ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ। 1984 ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਕੁਝ ਹੋਇਆ, ਉਸ ਪਿੱਛੇ ਵਿਦੇਸ਼ੀ ਤਾਕਤਾਂ ਸ਼ਾਮਲ ਸਨ। ਇਸ ਦੇ ਸਬੂਤ ਮੈਂ ਆਉਣ ਵਾਲੇ ਦਿਨਾਂ ਵਿਚ ਦਿਆਂਗਾ। ਇਹ ਘਟਨਾ ਪਹਿਲਾਂ ਤੋਂ ਬਣਾਈ ਗਈ ਯੋਜਨਾ ਦਾ ਇਕ ਹਿੱਸਾ ਸੀ, ਜਿਸ ਦੀ ਸਕ੍ਰਿਪਟ ਕਾਂਗਰਸ ਨੇ ਲਿਖੀ ਸੀ।
* ਸੋਨੀਆ ਗਾਂਧੀ ਦੋ ਦਿਨ ਪਹਿਲਾਂ ਮਾਸਕੋ ਗਈ ਸੀ।

ਮੈਨੂੰ ਲੱਗਦਾ ਹੈ ਕਿ ਉਹ ਵੀ 2019 ਦੀਆਂ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਨੂੰ ਹੱਥਕੰਡਾ ਬਣਾਉਣ ਲਈ ਕੋਈ ਚਾਲ ਚੱਲਣ ਗਈ ਸੀ। ਸੋਨੀਆ ਗਾਂਧੀ ਦੇ ਪਿਤਾ ਕਿਸੇ ਸਮੇਂ ਮਾਸਕੋ ਵਿਚ ਕੈਦ ਸਨ। ਉਹ ਹਿਟਲਰ ਦੀ ਫੌਜ ਦੇ ਸਿਪਾਹੀ ਸਨ। ਬਾਅਦ ਵਿਚ ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਸੀ।
* ਸੋਨੀਆ ਗਾਂਧੀ ਦੇ ਪਰਿਵਾਰ ਵਿਚ ਕੋਈ ਵੀ ਗ੍ਰੈਜੂਏਟ ਨਹੀਂ ਸੀ। ਸੋਨੀਆ ਖੁਦ ਪੰਜਵੀਂ ਪਾਸ ਹੈ। ਉਹ ਇਕ ਰੈਸਟੋਰੈਂਟ ਵਿਚ ਨੌਕਰੀ ਕਰਦੀ ਹੁੰਦੀ ਸੀ। ਚੋਣ ਲੜਨ ਸਮੇਂ ਸੋਨੀਆ ਗਾਂਧੀ ਨੇ ਲਿਖਿਆ ਸੀ ਕਿ ਕੈਂਬ੍ਰਿਜ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਗ੍ਰੈਜੂਏਟ ਦੀ ਡਿਗਰੀ ਦਿੱਤੀ ਸੀ। ਮੈਂ ਕੈਂਬ੍ਰਿਜ ਯੂਨੀਵਰਸਿਟੀ ਗਿਆ ਤੇ ਉਥੋਂ ਇਸ ਸਬੰਧੀ ਪੁੱਛਿਆ। ਮੈਨੂੰ ਪਤਾ ਲੱਗਾ ਕਿ ਸੋਨੀਆ ਗਾਂਧੀ ਨੂੰ ਕੋਈ ਡਿਗਰੀ ਨਹੀਂ ਦਿੱਤੀ ਗਈ ਸੀ। ਮੈਂ ਸੰਸਦ ਵਿਚ ਇਹ ਗੱਲ ਕਹੀ ਤਾਂ ਸੋਨੀਆ ਨੇ ਕਿਹਾ ਕਿ ਟਾਈਪਿੰਗ ਮਿਸਟੇਕ ਹੋ ਗਈ ਸੀ। ਜੇ ਉਹ ਟਾਈਪਿੰਗ ਮਿਸਟੇਕ ਸੀ ਤਾਂ ਸਦੀ ਦੀ ਸਭ ਤੋਂ ਵੱਡੀ ਟਾਈਪਿੰਗ ਮਿਸਟੇਕ ਲਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਸੋਨੀਆ ਗਾਂਧੀ ਦਾ ਨਾਂ ਦਰਜ ਹੋਣਾ ਚਾਹੀਦਾ ਹੈ। ਵਰੁਣ ਗਾਂਧੀ ਅਤੇ ਮੇਨਕਾ ਗਾਂਧੀ ਨੂੰ ਮੈਂ ਸੋਨੀਆ ਗਾਂਧੀ ਦੇ ਪਰਿਵਾਰ ਦਾ ਹਿੱਸਾ ਨਹੀਂ ਮੰਨਦਾ ਕਿਉਂਕਿ ਉਹ ਤਾਂ ਭਾਜਪਾ ਦੇ ਪਰਿਵਾਰਕ ਮੈਂਬਰ ਹਨ।
* ਜਵਾਹਰ ਲਾਲ ਨਹਿਰੂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਕਾਂਗਰਸ ਨੇ ਇਸ ਲਈ ਕਿਹਾ ਕਿਉਂਕਿ ਦੇਸ਼ ਵਿਚ ਹਿੰਦੂ ਪਰਿਵਾਰਾਂ ਨੂੰ ਪੰਡਿਤ ਦੱਸ ਕੇ ਵੋਟਾਂ ਹਾਸਲ ਕਰਨੀਆਂ ਸਨ। ਗਾਂਧੀ ਪਰਿਵਾਰ ਹਮੇਸ਼ਾ ਅੰਗਰੇਜ਼ੀ ਤੇ ਅੰਗਰੇਜ਼ਾਂ ਦਾ ਹਮਾਇਤੀ ਰਿਹਾ ਹੈ। ਨਾ ਤਾਂ ਰੰਗ ਵਿਚ ਕੋਈ ਫਰਕ ਹੈ ਤੇ ਨਾ ਹੀ ਕੰਮ ਵਿਚ।
* ਦੇਸ਼ ਦਾ ਇਤਿਹਾਸ ਤੋੜ-ਮਰੋੜ ਕੇ ਪੜ੍ਹਾਇਆ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਸੱਤਾ ਵਿਚ ਰਹੀ ਕਾਂਗਰਸ ਖਾਮੋਸ਼ ਰਹੀ ਕਿਉਂਕਿ ਜੋ ਕਾਂਗਰਸ ਚਾਹੁੰਦੀ ਸੀ, ਉਹੀ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਰਿਹਾ ਹੈ।
* ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦਾ ਬੇਟਾ ਜੇਲ ਵਿਚੋਂ ਵਾਪਸ ਆਇਆ ਹੈ। ਹੁਣ ਪੀ. ਚਿਦਾਂਬਰਮ ਦੀ ਵਾਰੀ ਹੈ। ਦੋ ਹਫਤਿਆਂ ਅੰਦਰ ਜਦੋਂ ਚਿਦਾਂਬਰਮ ਜੇਲ ਜਾਣਗੇ ਤਾਂ ਮੈਂ ਉਨ੍ਹਾਂ ਕੋਲੋਂ ਪੁੱਛਾਂਗਾ ਕਿ ਹਿੰਦੂ ਅੱਤਵਾਦੀ ਕਿਸ ਨੂੰ ਕਹਿੰਦੇ ਹਨ।
* ਲੰਡਨ ਦੇ ਮਸ਼ਹੂਰ ਸੇਂਟ ਜੋਸਨ ਸਕੂਲ ਵਿਚ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਨੀ ਲਾਜ਼ਮੀ ਕਰ ਦਿੱਤੀ ਗਈ ਹੈ। ਭਾਰਤ ਵਿਚ ਸੰਸਕ੍ਰਿਤੀ ਨੂੰ ਹਟਾਉਣ ਤੇ ਅੰਗਰੇਜ਼ੀ ਨੂੰ ਲਿਆਉਣ ‘ਤੇ ਕਾਂਗਰਸ ਹਮੇਸ਼ਾ ਜ਼ੋਰ ਦਿੰਦੀ ਰਹੀ ਹੈ।
ਦਰਬਾਰ ਸਾਹਿਬ ਆ ਕੇ ਵਡਭਾਗਾ ਹੋ ਗਿਆ ਹਾਂ
ਡਾ. ਸੁਬਰਾਮਣੀਅਮ ਸਵਾਮੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਰਿਕਰਮਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੂੰ ਧਾਰਮਿਕ ਪੁਸਤਕਾਂ ਦਾ ਇਕ ਸੈੱਟ ਭੇਟ ਕੀਤਾ ਗਿਆ। ਡਾ. ਸਵਾਮੀ ਨੇ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਵਡਭਾਗਾ ਹੋ ਗਿਆ ਹਾਂ।

Leave a Reply

Your email address will not be published. Required fields are marked *