ਵਾਕਿਆ ਚ ਵੀ ਕੁੜੀਆਂ ਕਿਸੇ ਨਾਲੋ ਘੱਟ ਨਹੀ ,ਇਹ ਖਬਰ ਤੁਹਾਨੂੰ ਹੈਰਾਨ ਕਰ ਦੇਵੇਗੀ….ਜਾਣੋ ਪੂਰੀ ਖਬਰ

News

Sharing is caring!

ਬੇਸ਼ੱਕ ਕੁੜੀਆਂ ਵਲੋਂ ਵਿੱਦਿਆ ਤੇ ਖੇਡਾਂ ਆਦਿ ਦੇ ਖੇਤਰ ਵਿਚ ਚੰਗੀਆਂ ਮੱਲਾਂ ਮਾਰਨ ‘ਤੇ ਇਹ ਗੱਲ ਆਮ ਕਿਹੀ ਜਾਂਦੀ ਹੈ ਕਿ ਅਜੋਕੇ ਸਮੇਂ ਵਿਚ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਤਰ੍ਹਾਂ ਵੀ ਘੱਟ ਨਹੀਂ ਪਰ ਪਿੰਡ ਦਤਾਰਪੁਰ ਵਿਖੇ ਵਾਪਰੀ ਨਵੀਂ ਘਟਨਾ ਵਿਚ ਮੋਟਰਸਾਈਕਲ ਸਵਾਰ ਦੋ ਕੁੜੀਆਂ ਨੇ ਇਕ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟ ਕੇ ਲੋਕਾਂ ਨੂੰ ਦੰਦਾਂ ਹੇਠ ਉਂਗਲਾਂ ਦੇਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਲਾਕੇ ਵਿਚ ਇਹ ਚਰਚਾ ਛਿੜ ਗਈ ਹੈਕਿ ਮੋਰਿੰਡਾ ਇਲਾਕੇ ਵਿਚ ਪਹਿਲਾਂ ਤਾਂ ਝਪਟਮਾਰੀ ਦੀਆਂ ਵਾਰਦਾਤਾਂ ਲੜਕੇ ਹੀ ਕਰਦੇ ਸਨ ਪਰ ਹੁਣ ਝਪਟਮਾਰ ਲੜਕੀਆਂ ਦਾ ਗਿਰੋਹ ਵੀ ਸਰਗਰਮ ਹੋ ਗਿਆ ਹੈ। ਮਾਮਲਾ ਪਿੰਡ ਦਤਾਰਪੁਰ ਦਾ ਹੈ ਜਿਥੇ ਇਕ ਮੋਟਰਸਾਈਕਲ ‘ਤੇ ਸਵਾਰ ਦੋ ਲੜਕੀਆਂ ਵਲੋਂ ਮੁੱਖ ਮਾਰਗ ‘ਤੇ ਪਿੰਡ ਦੀ ਮਾਰਕੀਟ ਵਿਚ ਸਵੇਰ ਵੇਲੇ ਸੈਰ ਕਰਨ ਜਾਂਦੀ ਨਸੀਬ ਕੌਰ (60) ਦੀਆਂ ਵਾਲੀਆਂ ਝਪਟ ਲਈਆਂ ਗਈਆਂ।
ਨਸੀਬ ਕੌਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਉਹ ਪਿੰਡ ਦੀ ਮਾਰਕੀਟ ਵਿਚ ਸੈਰ ਕਰ ਰਹੀ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਲੜਕੀਆਂ ਉਸ ਕੋਲ ਆ ਕੇ ਰੁਕੀਆਂ ਤੇ ਉਸਦੀਆਂ ਵਾਲੀਆਂ ਝਪਟ ਲਈਆਂ।ਨਸੀਬ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਸਨੂੰ ਘਟਨਾ ਦੀ ਸਮਝ ਲਗਦੀ, ਲੜਕੀਆਂ ਮੋਟਰਸਾਈਕਲ ‘ਤੇ ਫਰਾਰ ਹੋ ਗਈਆਂ। ਇਸ ਸਬੰਧੀ ਜਦੋਂ ਥਾਣਾ ਮੋਰਿੰਡਾ ਸਦਰ ਮੁਖੀ ਗੁਰਸੇਵਕ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿਚ ਨਹੀਂ ਪਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚੌਕਸੀ ਵਰਤੀ ਜਾਵੇਗੀ।

Leave a Reply

Your email address will not be published. Required fields are marked *