ਸਵੇਰੇ ਖਾਲੀ ਪਲਾਟ ‘ਚ ਨੌਜਵਾਨ ਦੀ ਲਾਸ਼ ਦੇਖ ਕੇ ਮੁਹੱਲੇ ‘ਚ ਸਨਸਨੀ ਫੈਲ ਗੲੀ ..

News

Sharing is caring!

Hoshiarpur ‘ਚ ਜਨਮਦਿਨ ਤੋਂ 1 ਦਿਨ ਪਹਿਲਾਂ ਮੁੰਡੇ ਦੀ ਨਸ਼ੇ ਨੇ ਲੲੀ ਜਾਨ ..
ਪੰਜਾਬ ‘ਚ ਦਿਨੋਂ-ਦਿਨ ਵੱਧ ਰਿਹਾ ਨਸ਼ੇ ਦਾ ਧੰਦਾ ਪੁਲਸ ਲਈ ਜਿੱਥੇ ਇਕ ਪਾਸੇ ਚੁਣੌਤੀ ਬਣ ਚੁੱਕਾ ਹੈ ਤਾਂ ਉਥੇ ਹੀ ਨਸ਼ਾ ਨੌਜਵਾਨਾਂ ਦੀ ਜ਼ਿੰਦਗੀ ‘ਚ ਜ਼ਹਿਰ ਘੋਲ ਕੇ ਪਰਿਵਾਰਾਂ ਨੂੰ ਤਬਾਹ ਕਰ ਰਿਹਾ ਹੈ। ਆਲਮ ਇਹ ਹੈ ਕਿ ਛੋਟੀ ਉਮਰ ਦੀ ਦਹਿਲੀਜ਼ ‘ਤੇ ਪਹੁੰਚ ਕੇ ਨੌਜਵਾਨ ਨਸ਼ੇ ਦੀ ਦਲਦਲ ‘ਚ ਆਪਣੀ ਜ਼ਿੰਦਗੀ ਡੁਬੋ ਰਹੇ ਹਨ। ਕੁਝ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਰਵਿਦਾਸ ਨਗਰ ‘ਚ ਦੇਖਣ ਨੂੰ ਮਿਲਿਆ ਹੈ।

ਇਥੇ ਸ਼ਨੀਵਾਰ ਸਵੇਰੇ ਖਾਲੀ ਪਲਾਟ ‘ਚ ਨੌਜਵਾਨ ਦੀ ਲਾਸ਼ ਦੇਖ ਕੇ ਮੁਹੱਲੇ ‘ਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਸ ਮੌਕੇ ‘ਤੇ ਪਹੁੰਚੀ ਤਾਂ ਲਾਸ਼ ਦੀ ਪਛਾਣ 21 ਸਾਲਾ ਰਵੀ ਕੁਮਾਰ ਦੇ ਤੌਰ ‘ਤੇ ਹੋਈ। ਮ੍ਰਿਤਕ ਰਵੀ ਡੀ. ਜੇ. ‘ਚ ਕੰਮ ਕਰਦਾ ਸੀ ਅਤੇ ਨਸ਼ੇ ਦਾ ਵੀ ਆਦੀ ਹੋ ਗਿਆ ਸੀ। ਮ੍ਰਿਤਕ ਰਵੀ ਆਪਣੀ ਮਾਂ ਦਾ ਇਕਲੌਤਾ ਚਿਰਾਗ ਸੀ ਜਦਕਿ ਉਸ ਦਾ ਪਿਤਾ ਦੀਪਕ ਕੁਮਾਰ ਕਾਫੀ ਸਾਲ ਪਹਿਲਾਂ ਤੋਂ ਪਰਿਵਾਰ ਨਾਲੋਂ ਵੱਖ ਰਹਿੰਦਾ ਹੈ।
https://youtu.be/RtyrP0ANBpo
ਬੀਤੀ ਰਾਤ ਤੋਂ ਗਾਇਬ ਸੀ ਰਵੀ ..
ਮੌਕੇ ‘ਤੇ ਪਹੁੰਚੇ ਰਵੀ ਕੁਮਾਰ ਦੇ ਪਰਿਵਾਰ ਸਮੇਤ ਦੋਸਤਾਂ ਨੇ ਪੁਲਸ ਨੂੰ ਦੱਸਿਆ ਕਿ ਰਵੀ ਕਾਫੀ ਸਮੇਂ ਤੋਂ ਚੋਰੀ ਛਿੱਪੇ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸ਼ੁੱਕਰਵਾਰ ਰਾਤ ਕਰੀਬ 8 ਵਜੇ ਘਰੋਂ ਨਿਕਲਣ ਲੱਗਾ ਤਾਂ ਮਾਂ ਨੇ ਖਾਣਾ ਖਾਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਜਦੋਂ ਕਾਫੀ ਦੇਰ ਰਾਤ ਤੱਕ ਰਵੀ ਕੁਮਾਰ ਘਰ ਨਹੀਂ ਆਇਆ ਤਾਂ ਪਰਿਵਾਰ ਉਸ ਨੂੰ ਤਲਾਸ਼ਣ ਲੱਗਾ। ਸਵੇਰੇ ਗੁੱਗਾ ਪੀਰ ਵਾਲੀ ਗਲੀ ਦੇ ਅੰਦਰ ਖਾਲੀ ਪਲਾਟ ‘ਚ ਨੌਜਵਾਨ ਦੀ ਲਾਸ਼ ਨੂੰ ਦੇਖ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਦਰ ‘ਚ ਤਾਇਨਾਤ ਏ .ਐੱਸ. ਆਈ. ਜਸਵੀਰ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਦੀ ਪਛਾਣ ਕੀਤੀ ਗਈ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ ..
ਸੰਪਰਕ ਕਰਨ ‘ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਮ੍ਰਿਤਕ ਰਵੀ ਨਸ਼ੇ ਕਰਨ ਦਾ ਆਦੀ ਸੀ। ਪੁਲਸ ਨੂੰ ਸ਼ੱਕ ਹੈ ਕਿ ਖਾਲੀ ਪੇਟ ਨਸ਼ੇ ਦੀ ਓਵਰਡੋਜ਼ ਲੈਣ ਨਾਲ ਉਸ ਦੀ ਮੌਤ ਹੋਈ ਹੈ, ਜਿਸ ਦਾ ਖੁਲਾਸਾ ਪੋਸਟਮਾਰਟਮ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਵਿਸਰੇ ਦਾ ਸੈਂਪਲ ਜਾਂਚ ਲਈ ਖਰੜ ਲੈਬੋਰੇਟਰੀ ਭੇਜੀ ਜਾ ਰਹੀ ਹੈ। ਮ੍ਰਿਤਕ ਦੇ ਸਰੀਰ ‘ਤੇ ਕਿਤੇ ਵੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਰਵੀ ਕੁਮਾਰ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ ਥਾਣਾ ਸਦਰ ਪੁਲਸ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।
https://youtu.be/RtyrP0ANBpo

Leave a Reply

Your email address will not be published. Required fields are marked *