100 ਸਾਂਸਦਾਂ ਨੇ ਬਾਲ ਦਿਵਸ ਨੂੰ ‘ਚਾਰ ਸਾਹਿਬਜ਼ਾਦਿਆਂ’ ਦੇ ਨਾਂਅ ‘ਤੇ ਮਨਾਉਣ ਦੀ ਦਿੱਤੀ ਹਮਾਇਤ

News

Sharing is caring!


Char Sahibzade: ਨਵੀਂ ਦਿੱਲੀ: ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂਅ ‘ਤੇ ਬਾਲ ਦਿਵਸ ਮਨਾਉਣ ਦੇ ਮਤੇ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਇਸ ਮਤੇ ਨੂੰ ਪਾਸ ਕਰਨ ਲਈ ਸਾਂਸਦਾਂ ਦੇ ਦਸਤਖ਼ਤ ਮੰਗੇ ਗਏ ਸਨ। ਜਿਸ ਦੌਰਾਨ ਹੁਣ ਤੱਕ 100 ਦੇ ਕਰੀਬ ਸਾਂਸਦਾਂ ਨੇ ਦਸਤਖ਼ਤ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ 200 ਦੇ ਕਰੀਬ ਹੋਰ ਦਸਤਖ਼ਤ ਮਿਲਣ ਉਪਰੰਤ ਇਸ ਮਤੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪੇਸ਼ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਦੇਸ਼ ‘ਚ ਬਾਲ ਦਿਵਸ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂਅ ‘ਤੇ ਮਨਾਏ ਜਾਣ ਦੇ ਹੁਕਮ ਜਾਰੀ ਕਰਨ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਸਾਹਿਬਜਾਦਿਆਂ ਜਿਹਾ ਬਲਿਦਾਨ ਨਾ ਅਜੇ ਤੱਕ ਕਿਸੇ ਨੇ ਦਿੱਤਾ ਤੇ ਨਾ ਹੀ ਕੋਈ ਦੇ ਸਕਦਾ ਹੈ।


Char Sahibzade
ਸੰਸਦ ਮੈਂਬਰ ਪਰਵੇਸ਼ ਵਰਮਾ ਦਾ ਕਹਿਣਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ‘ਚ ਵਜ਼ੀਰ ਖਾਂ ਨੇ ਦੀਵਾਰਾਂ ‘ਚ ਜ਼ਿੰਦਾ ਚਿਣਵਾ ਦਿੱਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਦੀ ਲੜਾਈ ‘ਚ ਸ਼ਹੀਦ ਹੋ ਗਏ ਸਨ। ਸਾਹਿਬਜ਼ਾਦਿਆਂ ਜਿਹਾ ਬਲਿਦਾਨ ਨਾ ਅਜੇ ਤੱਕ ਕਿਸੇ ਨੇ ਦਿੱਤਾ ਤੇ ਨਾ ਹੀ ਕੋਈ ਦੇ ਸਕਦਾ ਹੈ।

ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ‘ਚ ਬਾਲ ਦਿਵਸ ਚਾਰ ਸਾਹਿਬਜਾਦਿਆਂ ਦੇ ਨਾਮ ‘ਤੇ ਮਨਾਇਆ ਜਾਵੇਗਾ। ਇਸ ਮਤੇ ਨੂੰ ਪਾਸ ਕਰਨ ਲਈ ਦਸਤਖ਼ਤ ਅਭਿਆਨ ਚਲਾਇਆ ਗਿਆ ਸੀ ਜਿਸ ਦੌਰਾਨ ਸਾਂਸਦਾਂ ਦੇ ਦਸਤਾਵੇਜ ਮੰਗੇ ਗਏ ਸਨ। ਹੁਣ ਤੱਕ 100 ਦੇ ਕਰੀਬ ਸੰਸਦਾਂ ਨੇ ਦਸਤਖ਼ਤ ਕਰ ਦਿੱਤੇ ਹਨ, ਪਰ ਅਜੇ ਵੀ 172 ਸੰਸਦਾਂ ਦਾ ਸਮਰਥਨ ਚਾਹੀਦਾ ਹੈ।

Leave a Reply

Your email address will not be published. Required fields are marked *