ਸੋਨਮ ਬਾਜਵਾ ਅਪਣੇ ਇਸ ਵੱਖਰੇ ਅੰਦਾਜ਼ ਨਾਲ ਕਰ ਰਹੀ ਹੈ ਲੋਕਾਂ ਨੂੰ ਪਾਗਲ

Pollywood

Sharing is caring!


ਪੰਜਾਬੀ ਅਦਾਕਾਰਾ ਵੀ ਕਿਸੇ ਨਾਲੋਂ ਘੱਟ ਨਹੀਂ…..

Sonam Bajwa
ਚੰਡੀਗੜ੍ਹ (ਭਾਸ਼ਾ): ਪੰਜਾਬੀ ਅਦਾਕਾਰਾ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਹਰ ਰੋਜ ਉਹ ਅਪਣਾ ਨਵੇਂ ਤੋਂ ਨਵਾਂ ਅੰਦਾਜ਼ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਪਾਲੀਵੁੱਡ ਇੰਡਸਟਰੀ ਵਿਚ ਦਿਲ ਖਿੱਚਵੀ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਸੋਨਮ ਬਾਜਵਾ ਦੀ ਖੂਬਸੂਰਤੀ ਦੇ ਚਰਚੇ ਕਾਫੀ ਜੋਰਾਂ ‘ਤੇ ਹਨ। ਸੋਨਮ ਅਪਣੀ ਖੁਬਸੂਰਤੀ ਨਾਲ ਲੋਕਾਂ ਨੂੰ ਅਪਣੇ ਵੱਲ ਇੰਨ੍ਹਾਂ ਜਿਆਦਾ ਅਕਰਸ਼ਿਤ ਕਰ ਲੈਂਦੀ ਹੈ ਕਿ ਲੋਕਾਂ ਨੂੰ ਉਸ ਤੋਂ ਨਜ਼ਰਾਂ ਹਟਾਉਣੀਆਂ ਔਖੀਆਂ ਹੋ ਜਾਦੀਆਂ ਹਨ। ਹਾਲ ਹੀ ‘ਚ ਸੋਨਮ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜਿਨ੍ਹਾਂ ਤਸਵੀਰਾਂ ਵਿਚ ਉਹ ਕਾਫੀ ਖੂਬਸੂਰਤ ਤੇ ਵੱਖਰੇ ਅੰਦਾਜ਼ ਵਿਚ ਨਜ਼ਰ ਆ ਰਹੀ ਹੈ। ਸੋਨਮ ਬਾਜਵਾ ਦਾ ਇਹ ਖੂਬਸੂਰਤ ਤੇ ਵੱਖਰਾ ਅੰਦਾਜ਼ ਸੋਸ਼ਲ ਮੀਡੀਆ ‘ਤੇ ਕਾਫੀ ਫੈਲ ਰਿਹਾ ਹੈ। ਦੱਸ ਦਈਏ ਕਿ ਸੋਨਮ ਬਾਜਵਾ ਪਾਲੀਵੁੱਡ ਇੰਡਸਟਰੀ ਦੀਆਂ ਸਿਖਰਲੀਆਂ ਅਭਿਨੇਤਰੀਆਂ ਵਿਚੋਂ ਇਕ ਹੈ। ਸੋਨਮ ਬਾਜਵਾ ਨੇ ਸਾਲ 2013 ਵਿਚ ਆਈ ਪੰਜਾਬੀ ਫਿਲਮ ‘ਬੈਸਟ ਆਫ ਲੱਕ’ ਰਾਹੀਂ ਪਾਲੀਵੁੱਡ ਵਿਚ ਐਂਟਰੀ ਕੀਤੀ। ਇਸ ਫਿਲਮ ਵਿਚ ਸੋਨਮ ਨੂੰ ਪੰਜਾਬੀ ਪਾਲੀਵੁੱਡ ਦੇ ਵੱਡੇ ਸਟਾਰ ਗਿੱਪੀ ਗਰੇਵਾਲ ਅਤੇ ਜੈਜੀ.ਬੀ ਨਾਲ ਕੰਮ ਕਰਨ ਲਈ ਮਿਲਿਆ।

ਇਸ ਤੋਂ ਇਲਾਵਾ ਸੋਨਮ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਤਾਮਿਲ ਤੇ ਤੇਲਗੂ ਫਿਲਮਾਂ ‘ਚ ਵੀ ਕੰਮ ਕੀਤਾ। ਸੋਨਮ ਨੇ ‘ਬੈਸਟ ਆਫ ਲੱਕ’, ‘ਪੰਜਾਬ 1984’, ‘ਕਾਪਲ’, ‘ਬੋਰਨ ਟੂ ਬੀ ਕਿੰਗ’, ‘ਸਰਦਾਰ ਜੀ 2’, ‘ਅਟਦਕੁੰਦਮ ਰਾਅ’ ਤੇ ‘ਬਾਬੂ ਬੰਗਾਰਾਮ’, ‘ਮੰਜੇ ਬਿਸਤਰੇ’, ‘ਕੈਰੀ ਆਨ ਜੱਟਾ 2’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਸੋਨਮ ਬਾਜਵਾ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਹਮੇਸ਼ਾ ਵੱਖਰੇ ਅੰਦਾਜ਼ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹੈ ਕਿ ਬਾਲੀਵੁੱਡ ਹਸੀਨਾਵਾਂ ਵੀ ਸੋਨਮ ਦੀ ਖੂਬਸੂਰਤੀ ਅੱਗੇ ਪਾਣੀ ਭਰਦੀਆਂ ਹਨ।

Sonam Bajwa
ਸੋਨਮ ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮਾਂ ਵਿਚ ਵੀ ਐਕਟਿੰਗ ਕਰ ਚੁੱਕੀ ਹੈ। ਸਾਲ 2012 ‘ਚ ਉਨ੍ਹਾਂ ਨੇ ‘ਮਿਸ ਇੰਡੀਆ’ ਮੁਕਾਬਲੇ ‘ਚ ਵੀ ਹਿੱਸਾ ਲਿਆ ਸੀ। ਸਾਲ 2014 ਵਿਚ ਆਈ ਫਿਲਮ ‘ਪੰਜਾਬ 1984’ ਨਾਲ ਸੋਨਮ ਨੇ ਕਾਫੀ ਨਾਂ ਕਮਾਇਆ ਸੀ। ਉਨ੍ਹਾਂ ਨੇ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਫਿਲਮ ਕੀਤੀ ਸੀ ਜੋ ਕਿ ਉਸ ਸਮੇਂ ਫਿਲਮ ਬਹੁਤ ਜਿਆਦਾ ਮਸ਼ਹੂਰ ਹੋਈ ਸੀ। ਇਸ ਫਿਲਮ ਤੋਂ ਬਾਅਦ ਸੋਨਮ ਸੂਰਖੀਆਂ ਵਿਚ ਹਹਿਣ ਲੱਗ ਪਈ।

Leave a Reply

Your email address will not be published. Required fields are marked *